 |
ਹਿੰਦੂ ਲੋਕ ਦੇਵਤਾ ਗੁੱਗਾ ਜਾਹਰ ਵੀਰ ਜੀ
|
ਗੁੱਗਾ ਜਾਹਰ ਵੀਰ ਜੀ:- ਸਿੱਧ ਵੀਰ ਗੁੱਗਾ ਜੀ ਨੂੰ ਵੱਖ - ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ, ਗੁੱਗਾ ਜੀ ਦੇ ਗੁੱਗਾ ਜ਼ਾਹਰ ਵੀਰ, ਗੁੱਗਾ ਜ਼ਾਹਰ ਪੀਰ, ਸੱਪਾਂ ਦੇ ਦੇਵਤਾ, ਗੋਗਾ ਜੀ ਚੋਹਾਨ ਆਦਿ ਨਾਮ ਹਨ। ਗੁੱਗਾ ਜਾਹਰ ਵੀਰ ਜੀ ਗੁਰੂ ਗੋਰਖਨਾਥ ਜੀ ਦੇ ਪ੍ਰਮੁੱਖ ਚੇਲਿਆ ਵਿਚੋ ਇਕ ਸਨ। ਰਾਜਸਥਾਨ ਵਿਚ 6 ਸਿੱਧਾ ਨੂੰ ਗੁੱਗਾ ਜਾਹਰ ਵੀਰ ਜੀ ਦਾ ਸਮਕਾਲੀ ਮੰਨਿਆ ਜਾਦਾ ਹੈ। ਆਪ ਜੀ ਦੀ ਸਾਰੇ ਉੱਤਰੀ ਭਾਰਤ ਵਿਚ ਮਾਨਤਾ ਹੈ। ਆਪ ਜੀ ਨੂੰ ਮੰਨਣ ਵਾਲੇ ਲੋਕੀ ਹਰ ਸਾਲ ਕੱਚੀਆਂ ਅਤੇ ਪੱਕੀ ਕਾਰਾਂ ਕਰਦੇ ਹਨ। ਕੱਚੀਆਂ ਕਾਰਾਂ ਰੱਖੜੀ ਦੇ ਤਿਉਹਾਰ ਤੋ ਪਹਿਲਾ ਸ਼ੁਰੂ ਕਰ ਦਿੰਦੇ ਹਨ ਜਦੋ ਕਿ ਪੱਕੀਆਂ ਕਾਰਾ ਵਾਲੇ ਰੱਖੜੀ ਵਾਲੇ ਦਿਨ ਸ਼ੁਰੂ ਕਰਦੇ ਹਨ।ਕਾਰਾਂ ਤੋਂ ਭਾਵ ਧਰਮ ਦਾ ਪ੍ਰਚਾਰ ਕਰਨਾ ਹੁੰਦਾ ਹੈ। ਕਾਰਾਂ ਕਰਨ ਵਾਲਿਆਂ ਦੇ ਟੋਲੇ ਵਿੱਚ ਮਾਤਾ ਰਾਣੀ ਦਾ ਛੱਤਰ, ਬਾਬਾ ਬਲਾਕ ਨਾਥ ਜੀ ਦੀ ਝੋਲੀ ਅਤੇ ਭਗਵਾਨ ਭੋਲੇ ਸ਼ੰਕਰ ਜੀ ਦਾ ਡਮਰੂ ਹੁੰਦਾ ਹੈ। ਕਾਰਾਂ ਕਰਨ ਵਾਲਿਆਂ ਦਾ ਜੀਵਨ ਬੜਾ ਤੱਪ ਵਾਲਾ ਹੁੰਦਾ ਹੈ, ਜਿੰਨੇ ਦਿਨ ਉਹ ਕਾਰਾਂ ਕਰਦੇ ਹਨ, ਉਹਨੇ ਦਿਨ ਉਹ ਜ਼ਮੀਨ ਦੇ ਸੋਂਦੇ, ਨੰਗੇ ਪੈਰ ਹੀ ਰਹਿੰਦੇ ਹਨ ਅਤੇ ਆਪਣੇ ਆਸ ਪਾਸ ਦੇ ਪਿੰਡਾਂ ਵਿੱਚ ਜਾ ਕੇ ਘਰ ਘਰ ਧਰਮ ਦਾ ਪ੍ਰਚਾਰ ਕਰਦੇ ਹੋਏ ਗੁੱਗਾ ਜੀ ਦੀ ਮਹਿਮਾ ਦਾ ਗੁਣਗਾਣ ਕਰਦੇ ਹਨ। ਲੋਕੀਂ ਬੜੀ ਸ਼ਰਧਾ ਦੇ ਨਾਲ ਉਹਨਾਂ ਨੂੰ ਘਰ ਵਿੱਚ ਬੁਲਾਉਂਦੇ ਹਨ ਅਤੇ ਉਹਨਾਂ ਦੇ ਲਈ ਚਾਹ ਅਤੇ ਰੋਟੀ ਦਾ ਪ੍ਰਬੰਧ ਕਰਦੇ ਹਨ। ਜਿਹੜੇ ਲੋਕੀ ਗੁੱਗਾ ਜੀ ਦੇ ਭਗਤਾਂ ਦੀ ਸੇਵਾ ਕਰਦੇ ਹਨ, ਗੁੱਗਾ ਜੀ ਵੀ ਉਹਨਾਂ ਉੱਪਰ ਆਪਣੀ ਕਿਰਪਾ ਕਰਦੇ ਹਨ।
ਗੁੱਗਾ ਨੋਵਮੀ ਵਾਲੇ ਦਿਨ ਸੇਵੀਆਂ ਰਿੰਨੀਆਂ ਜਾਂਦੀਆਂ ਹਨ। ਲੋਕੀ ਗੁੱਗਾ ਬੜੀ ਸ਼ਰਧਾ ਦੇ ਨਾਲ ਗੁੱਗਾ ਮਾੜੀ ਵਿੱਚ ਗੁੱਗਾ ਜੀ ਦੇ ਨਾਮ ਦੀਆ ਸੇਵੀਆਂ ਚੜ੍ਹਾ ਕੇ ਆਉਂਦੇ ਹਨ ਅਤੇ ਆਪਣੇ ਪਰਿਵਾਰ ਦੀ ਸੁੱਖ-ਸਾਂਦ ਦੀ ਅਰਦਾਸ ਕਰਦੇ ਹਨ। ਗੁੱਗੇ ਦੀਆਂ ਕਈ ਮਟੀਆਂ ਜਾਂ ਮਾੜੀਆ ਹਨ, ਪਹਿਲੀ ਤੇ ਵੱਡੀ ਮਾੜੀ ਬੀਕਾਨੇਰ ਇਲਾਕੇ ਵਿੱਚ ਹੈ ਉੱਥੋਂ ਮਿੱਟੀ ਲਿਆਕੇ ਕਈ ਗੁੱਗਾ ਭਗਤਾਂ ਨੇ ਹੋਰ ਥਾਂ ਮਾੜੀਆਂ ਬਣਾ ਲਈਆਂ ਹਨ। ਜਿਹਨਾਂ ਵਿੱਚ ਇੱਕ ਛਪਾਰ ਪਿੰਡ ਦੀ ਮਾੜੀ ਪ੍ਰਸਿੱਧ ਹੈ। ਜਨਾਨੀਆਂ ਮਿੱਟੀ ਕੱਢਣ ਆਉਂਦੀਆਂ - ਜਾਂਦੀਆਂ ਗੁੱਗੇ ਦੀ ਉਸਤਤੀ ਦੇ ਗੀਤ ਗਾ ਰਹੀਆਂ ਹੁੰਦੀਆਂ ਹਨ।
 |
ਗੁੱਗਾ ਜਾਹਰ ਵੀਰ ਜੀ
ਗੁੱਗਾ ਨੋਮੀ ਵਾਲੇ ਦਿਨ ਸੇਵੀਆ ਜਰੂਰ ਰਿੰਨੀਆਂ ਜਾਂਦੀਆਂ ਹਨ। ਇਹ ਸੇਵੀਆਂ ਕਈ ਘਰਾਂ ਵਿੱਚ ਪਹਿਲਾਂ ਹੱਥਾਂ ਨਾਲ ਬਣਾਈਆਂ ਜਾਂਦੀਆਂ ਸਨ। ਅੱਜ ਕੱਲ ਜਿਆਦਾਤਰ ਲੋਕ ਮਸ਼ੀਨਾਂ ਨਾਲ ਵੀ ਬਣਾ ਲੈਂਦੇ ਹਨ। ਮਸ਼ੀਨ ਦੇ ਵਿਚ ਇੱਕ ਹੱਥ ਨਾਲ ਮਸ਼ੀਨ ਨੂੰ ਘੁੰਮਾਇਆ ਜਾਂਦਾ ਹੈ ਤੇ ਇਕ ਹੱਥ ਨਾਲ ਦਬਾ ਪਾ ਕੇ ਗੁੰਨਿਆ ਆਟਾ ਮਸ਼ੀਨ ਵਿਚ ਪਾਇਆ ਜਾਂਦਾ ਹੈ। ਹੇਠਾਂ ਸ਼ੇਕਾਂ ਵਿਚੋਂ ਸੇਵੀਆਂ ਤਾਰਾਂ ਬਣ ਕੇ ਨਿਕਲਦੀਆਂ ਰਹਿੰਦੀਆਂ ਹਨ। ਜਿਸ ਨੂੰ ਜੁਗਤੀ ਨਾਲ ਤੋੜ ਕੇ ਕਿਸੇ ਤਾਰ ਅਤੇ ਜਾਂ ਮੰਜਾ ਪੁੱਠਾ ਕਰ ਕੇ ਉਸ ਉੱਪਰ ਸੁੱਕਣ ਲਈ ਪਾ ਦਿੱਤੀਆਂ ਜਾਂਦੀਆਂ ਹਨ। ਉਸ ਤੋਂ ਪਹਿਲਾਂ ਸੇਵੀਆਂ ਪਹਿਲਾਂ ਹੱਥਾ ਨਾਲ ਖਾਸ ਮੇਹਨਤ ਕਰਕੇ ਧੋਤੀ ਕਣਕ ਦੇ ਮਹੀਨ ਪੱਕੇ ਆਟੇ ਨੂੰ ਵਿਸ਼ੇਸ਼ ਢੰਗ ਨਾਲ ਗੁੰਨ ਕੇ ਸਵਾਣੀਆਂ, ਦੁੱਧ ਰਿੜਕਣ ਵਾਲੀ ਚਾਟੀ ਮੂਧੇ ਮਾਰ ਕੇ ਉਸ ਉੱਤੇ ਹਥੇਲੀਆਂ ਦੇ ਜ਼ੋਰ ਨਾਲ ਵੱਟਿਆ ਕਰਦੀਆਂ ਸਨ ।
ਕੌਣ ਸਨ ਗੁੱਗਾ ਜੀ :- 1. ਗੁੱਗਾ ਜ਼ਾਹਰ ਵੀਰ ਜੀ ਦੇਸ਼, ਧਰਮ ਅਤੇ ਗਾਂ ਦੀ ਰੱਖਿਆ ਕਰਨ ਵਾਲੇ ਯੋਧੇ ਅਤੇ ਹਿੰਦੂ ਲੋਕ ਦੇਵਤਾ ਹਨ। 2. ਭਗਵਾਨ ਸੋਮਨਾਥ ਮੰਦਿਰ ਤੇ ਹਮਲਾ ਕਰਨ ਵਾਲੇ ਮਹਿਮੂਦ ਗਜਨਵੀ ਵਰਗੇ ਲੁਟੇਰਿਆਂ ਦੀ ਸੈਨਾ ਨੂੰ ਮੂੰਹ ਤੋੜ ਜਵਾਬ ਦੇਣ ਵਾਲੇ ਸਨ। 3. ਆਪ ਜੀ ਦੇ ਵੱਡੇ ਬੇਟੇ ਨੇ ਸੱਜਣ ਚੋਹਾਨ ਨੇ ਗ਼ਜ਼ਨਵੀ ਦੀ ਸੈਨਾ ਨੂੰ ਮਾਰੂਥਲ ਦੇ ਰਸਤੇ ਵਿਚ ਭਟਕਾ ਕੇ ਖ਼ਤਮ ਕੀਤਾ ਅਤੇ ਆਪ ਵੀ ਉਹ ਉਸ ਯੁੱਧ ਵਿਚ ਸ਼ਹੀਦ ਹੋ ਗਿਆ। 4. ਗੁੱਗਾ ਜੀ ਦੇ 21 ਪੁੱਤਰ, 46 ਪੋਤੇ ਅਤੇ 108 ਪੜ੍ਹਪੋਤੇ ਇਸ ਯੁੱਧ ਵਿੱਚ ਸ਼ਹੀਦ ਹੋਏ ਸਨ। ਇਹੋ ਜਿਹਾ ਮਹਾਨ ਬਲੀਦਾਨ ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਕੀਤਾ ਸੀ।
ਗੁੱਗਾ ਜਾਹਰ ਵੀਰ ਜੀ ਦਾ ਜਨਮ-ਸਥਾਨ ਅਤੇ ਮਾਤਾ-ਪਿਤਾ:- ਗੁੱਗਾ ਜਾਹਰ ਵੀਰ ਜੀ ਦਾ ਜਨਮ ਸਥਾਨ ਰਾਜਸਥਾਨ ਦੇ ਚੁਰੂ ਜ਼ਿਲੇ ਵਿੱਚ ਦੱਤੇਖੇੜਾ (ਜੈਪੁਰ ਤੋ 250 ਕਿਲੋ ਮੀਟਰ ਦੂਰ) ਵਿਖੇ ਹੈ। ਆਪ ਜੀ ਦਾ ਜਨਮ ਚੋਹਾਨ ਵੰਸ਼ ਦੇ ਰਾਜਪੂਤ ਰਾਜਾ ਜੈਵਰ ਸਿੰਘ ਚੋਹਾਨ ਦੇ ਘਰ ਅਤੇ ਮਾਤਾ ਬਾਸ਼ਲ ਜੀ ਦੀ ਗੋਦ ਵਿਚੋ ਗੁਰੂ ਗੋਰਖ ਨਾਥ ਜੀ ਦੇ ਅਸ਼ੀਰਵਾਦ ਨਾਲ ਵਿਕਰਮ ਸੰਵਤ 1003 (935 ਈਸਵੀ ) ਨੂੰ ਭਾਦੋ ਮਹੀਨੇ ਦੀ ਕ੍ਰਿਸ਼ਨ-ਨੋਵਮੀ ਨੂੰ ਹੋਇਆ। ਚੋਹਾਨ ਵੰਸ਼ ਵਿਚ ਪ੍ਰਿਥਵੀ ਰਾਜ ਚੋਹਾਨ ਦੇ ਬਾਅਦ ਗੁੱਗਾ ਜਾਹਰ ਵੀਰ ਜੀ ਸਭ ਤੋ ਵੱਧ ਮਹਾਨ ਰਾਜਾ ਹੋਏ। ਤੁਹਾਡਾ ਬਚਪਨ ਦਾ ਨਾਮ ਗੋਗੋ ਰੱਖਿਆ ਗਿਆ ਸੀ। ਗੁੱਗਾ ਜਾਹਰ ਵੀਰ ਜੀ ਦਾ ਸਮਾਧੀ ਸਥਾਨ:- ਆਪ ਜੀ ਦਾ ਸਮਾਧੀ ਸਥਾਨ ਜਨਮ ਸਥਾਨ ਤੋਂ ਲਗਪਗ 80 ਕਿਲੋਮੀਟਰ ਦੂਰ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਨੋਹਰ ਤਹਿਸੀਲ ਵਿਚ ਗੋਗਾ ਮਾੜੀ ਵਿਖੇ ਹੈ। ਇਸ ਸਥਾਨ ਤੇ ਗੁਰੂ ਗੋਰਖਨਾਥ ਜੀ ਦੇ ਯੋਗ, ਮੰਤਰ ਅਤੇ ਪ੍ਰੇਰਨਾ ਨਾਲ ਗੁੱਗਾ ਜਾਹਰ ਵੀਰ ਜੀ ਨੇ ਨੀਲੇ ਘੋੜੇ ਦੇ ਨਾਲ ਧਰਤੀ ਵਿੱਚ ਇੱਕ ਜੀਉਂਦੀ ਸਮਾਧੀ ਲੈ ਲਈ ਸੀ।
ਗਾਊ ਮਾਤਾ ਦੇ ਭਗਤ ਗੁੱਗਾ ਜੀ:- ਗਾਂ ਦੀ ਰੱਖਿਆ ਦੇ ਲਈ ਗੁੱਗਾ ਜਾਹਰ ਵੀਰ ਜੀ ਨੂੰ ਆਪਣੇ ਮਾਸੀ ਦੇ ਮੁੰਡਿਆਂ ਅਰਜਨ ਅਤੇ ਸਰਜਨ ਨਾਲ ਯੁੱਧ ਕਰਨਾ ਪਿਆ। ਜਿਸ ਵਿਚ ਅਰਜਨ, ਸਰਜਨ ਅਤੇ ਦਿੱਲ੍ਹੀ ਦਾ ਬਾਦਸ਼ਾਹ ਵੀ ਮਾਰਿਆ ਗਿਆ ਸੀ। ਮਾਂ ਬਾਸ਼ਲ ਆਪਣੇ ਭਾਣਜਿਆਂ ਦੇ ਮਾਰੇ ਜਾਣ ਤੇ ਬਹੁਤ ਦੁੱਖੀ ਹੋ ਗਏ ਸਨ, ਜਿਸ ਕਰਕੇ ਉਹਨਾਂ ਨੇ ਗੁੱਸੇ ਵਿੱਚ ਆ ਕੇ ਗੁੱਗਾ ਜੀ ਨੂੰ ਦਾਦਵਾਰਾ ਛੱਡ ਕੇ ਚਲੇ ਜਾਣ ਨੂੰ ਕਹਿ ਦਿੱਤਾ। ਮਾਂ ਦੇ ਆਦੇਸ਼ ਦਾ ਪਾਲਣ ਕਰਦੇ ਹੋਏ ਗੁੱਗਾ ਜੀ ਦਾਦਵਾਰਾ ਤੋਂ ਚਲੇ ਗਏ। ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਆਦਰਸ਼ ਤੇ ਚਲਦੇ ਹੋਏ, ਉਹਨਾਂ ਵਾਂਗ ਤੁਸੀ ਵੀ ਆਪਣਾ ਰਾਜ ਤਿਆਗ ਦਿੱਤਾ ਸੀ।
ਪੰਜਾਬ ਨਾਲ ਸੰਬੰਧ:- ਗੁੱਗਾ ਜ਼ਾਹਰ ਵੀਰ ਜੀ ਦਾ ਪੰਜਾਬ ਦੀ ਧਰਤੀ ਨਾਲ ਬਹੁਤ ਵੱਡਾ ਸੰਬੰਧ ਹੈ। ਮਾਤਾ ਜੀ ਵਲੋਂ ਘਰੋਂ ਜਾਣ ਦੇ ਆਦੇਸ਼ ਦੇ ਬਾਅਦ ਗੁੱਗਾ ਜੀ ਪੰਜਾਬ ਦੀ ਯਾਤਰਾ ਤੇ ਆਏ। ਉਂਞ ਤਾਂ ਲੱਗਪਗ ਪੰਜਾਬ ਦੇ ਹਰ ਪਿੰਡ ਵਿਚ ਗੁੱਗਾ ਜੀ ਨਾਲ ਸੰਬੰਧਿਤ ਗੁੱਗਾ ਮਾੜੀ ਜਾਂ ਸ਼ਿਕੰਡੀ ਬਣੀ ਹੋਈ ਹੈ। ਪਰ ਪੰਜਾਬ ਵਿਚ ਦੋ ਸਥਾਨ ਪਟਿਆਲਾ (ਨੈਣ ਕਲਾਂ ਪਿੰਡ) ਅਤੇ ਬਠਿੰਡਾ ਨੂੰ ਗੁੱਗਾ ਜੀ ਦਾ ਚਰਨ ਛੋਹ ਸਥਾਨ ਮੰਨਿਆ ਜਾਂਦਾ ਹੈ। ਇੱਥੇ ਗੁੱਗਾ ਜੀ ਦੇ ਇਤਿਹਾਸਿਕ ਮੰਦਿਰ ਬਣੇ ਹੋਏ ਹਨ। ਦੋਨਾਂ ਸਥਾਨਾਂ ਤੇ ਹਰ ਸਾਲ ਗੋਗਾ ਨਵਮੀ ਵਾਲੇ ਦਿਨ ਵਿਸ਼ਾਲ ਮੇਲਾ ਲਗਦਾ ਹੈ। |
ਪੀਰ ਨਹੀਂ ਵੀਰ:- ਗੁਰੂ ਗੋਰਖ ਨਾਥ ਜੀ ਦੇ ਮੁੱਖ ਚੇਲੇ, ਭਗਵਾਨ ਸੋਮਨਾਥ ਦੇ ਭਗਤ, ਗਾਂ, ਦੇਸ਼ ਅਤੇ ਧਰਮ ਦੀ ਰੱਖਿਆ ਕਰਨ ਵਾਲੇ ਗੁੱਗਾ ਜਾਹਰ ਵੀਰ ਜੀ ਨੂੰ ਜਦੋ ਆਮ ਲੋਕੀ ਸ਼ਰਧਾ ਨਾਲ ਪੂਜਣ ਲੱਗ ਪਏ, ਉਦੋਂ ਮੁਗ਼ਲ ਸ਼ਾਸ਼ਕ ਫਿਰੋਜ਼ਸ਼ਾਹ ਨੇ ਮੋਟੇਰਾਏ ਦੇ ਵੰਸ਼ਜਾਂ ਨੂੰ ਮੁਸਲਮਾਨ ਬਣਾ ਕੇ ਉਹਨਾਂ ਕੋਲੋਂ ਗੁੱਗਾ ਜ਼ਾਹਰ ਵੀਰ ਜੀ ਦੇ ਮੁਸਲਮਾਨ ਹੋਣ ਦੀ ਅਫਵਾਹ ਫ਼ੈਲਾ ਦਿੱਤੀ। ਉਸ ਸਮੇਂ ਤੋਂ ਕਾਫ਼ੀ ਸਮੇਂ ਬਾਅਦ ਤੱਕ ਸਾਡੇ ਦੇਸ਼ ਤੇ ਮੁਗਲਾਂ ਦਾ ਰਾਜ ਰਿਹਾ। ਜਿਸ ਕਰਕੇ ਆਮ ਲੋਕੀਂ ਵੀ ਉਹਨਾਂ ਦੁਵਾਰਾ ਫੈਲਾਈ ਇਸ ਅਫ਼ਵਾਹ ਸੱਚ ਮਨ ਕੇ ਗੁੱਗਾ ਜੀ ਨੂੰ ਵੀਰ ਦੀ ਜਗ੍ਹਾ ਪੀਰ ਕਹਿਣ ਲੱਗ ਪਏ। ਮੁਸਲਮਾਨ ਸ਼ਾਸ਼ਕਾ ਨੇ ਇਸ ਦੇ ਨਾਲ ਇਕ ਹੋਰ ਅਫ਼ਵਾਹ ਫੈਲਾਈ ਕਿ ਗੁੱਗਾ ਜ਼ਾਹਰ ਵੀਰ ਜੀ ਨੇ ਬਠਿੰਡੇ ਵਿੱਚ ਜਾ ਕੇ ਕਲਮਾ ਪੜ੍ਹਨਾ ਸਿੱਖਿਆ ਸੀ ਤਾਂ ਕਿ ਉਹ ਧਰਤੀ ਵਿਚ ਸਮਾ ਸਕਣ। ਇਹ ਸਭ ਝੂਠ ਹੈ ਗੁੱਗਾ ਜੀ ਨੇ ਇਹ ਵਿੱਦਿਆ ਆਪਣੇ ਗੁਰੂ, ਗੁਰੂ ਗੋਰਖ ਨਾਥ ਜੀ ਕੋਲੋਂ ਹੀ ਗ੍ਰਹਿਣ ਕੀਤੀ ਸੀ।
ਗੁੱਗਾ ਜਾਹਰ ਵੀਰ ਜੀ ਦਾ ਮੇਲਾ :- ਸਾਵਣ ਮਹੀਨੇ ਦੇ ਸ਼ੁਕਲ ਪਕਸ਼ ਦੀ ਪੂਰਨਮਾਸ਼ੀ (ਰੱਖੜੀ ਵਾਲਾ ਦਿਨ) ਤੋਂ ਭਾਦੋ ਮਹੀਨੇ ਦੇ ਸ਼ੁਕਲ ਪਕਸ਼ ਦੀ ਪੂਰਨਮਾਸ਼ੀ ਤੱਕ ਇਕ ਮਹੀਨਾ ਮੇਲਾ (ਲੱਖੀ ਮੇਲਾ) ਲਗਦਾ ਹੈ। ਇਹ ਮੇਲਾ ਦੋ ਭਾਗਾ ਵਿਚ ਲੱਗਦਾ ਹੈ, ਪਹਿਲੇ 15 ਦਿਨ ਉੱਤਰ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼ ਅਤੇ ਬਾਅਦ ਦੇ 15 ਦਿਨ ਪੰਜਾਬ, ਹਰਿਆਣ, ਦਿੱਲ੍ਹੀ ਆਦਿ ਤੋਂ ਸੰਗਤ ਆਉਦੀ ਹੈ। ਗੁੱਗਾ ਜ਼ਾਹਰ ਵੀਰ ਜੀ ਦੇ ਭਗਤਾ ਦੀ ਮਾਨਤਾ ਹੈ ਕਿ ਜਦੋ ਸੱਪ ਦੇ ਡੰਗੇ ਵਿਅਕਤੀ ਨੂੰ ਗੋਗਾ ਜੀ ਦੇ ਮਾੜੀ (ਮੰਦਰ) ਵਿੱਚ ਲਿਜਾਇਆ ਜਾਂਦਾ ਹੈ, ਤਾਂ ਉਹ ਵਿਅਕਤੀ ਸੱਪ ਦੇ ਜ਼ਹਿਰ ਤੋਂ ਮੁਕਤ ਹੋ ਜਾਂਦਾ ਹੈ।
 |
ਗੁੱਗਾ ਮਾੜੀ ਨੈਣ ਕਲਾਂ ਵਿੱਚ ਭਗਵਾਨ ਕ੍ਰਿਸ਼ਨ ਜੀ ਦੀ ਲੱਗੀ ਹੋਈ ਮੂਰਤੀ
|
ਸਰਕਾਰ ਦੀ ਭੂਮਿਕਾ ਨਿਰਾਸ਼ ਕਰਨ ਵਾਲੀ :- ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਕਿਸੇ ਵੀ ਸਰਕਾਰ ਵਲੋਂ ਇਹਨਾਂ ਹਿੰਦੂ ਯੋਧਿਆਂ ਦੇ ਲਈ ਕਦੇ ਵੀ ਕੋਈ ਭਲਾਈ ਦੀ ਨੀਤੀ ਤੇ ਵੀ ਵਿਚਾਰ ਤੱਕ ਵੀ ਨਹੀਂ ਕੀਤਾ। ਨਾ ਹੀ ਇਹਨਾਂ ਦਾ ਕੋਈ ਸੰਗਠਨ ਹੈ। ਕਿਉਂ ਪੰਜਾਬ ਦੇ ਵਿੱਚ ਇਸ ਮਹਾਨ ਯੌਧੇ ਤੇ ਹਿੰਦੂ ਲੋਕ ਦੇਵਤੇ ਦੇ ਜੀਵਨ ਨੂੰ ਸਕੂਲਾਂ ਵਿੱਚ ਸਾਡੇ ਬੱਚਿਆਂ ਨੂੰ ਨਹੀਂ ਪੜ੍ਹਿਆ ਜਾਂਦਾ। ਜਦੋ ਕਿ ਪੰਜਾਬ ਦੇ ਹਰ ਪਿੰਡ ਵਿੱਚ ਗੁੱਗਾ ਜੀ ਦੇ ਭਗਤ ਹਨ।
ਸਮੇਂ ਦੀ ਲੋੜ :- ਅੱਜ ਦੇ ਸਮੇਂ ਵਿਚ ਪੰਜਾਬ ਦੇ ਲੋਕੀਂ ਗੁੱਗਾ ਜਾਹਰ ਵੀਰ ਜੀ ਨੂੰ ਭੁੱਲਦੇ ਜਾ ਰਹੇ ਹਨ। ਉਹ ਉਹਨਾਂ ਨੂੰ ਵੀਰ ਦੀ ਥਾਂ ਤੇ ਪੀਰ ਕਹਿਣ ਲੱਗ ਪਏ ਹਨ। ਗੁੱਗਾ ਜੀ ਵਾਂਗ ਸਾਨੂੰ ਮਾਂ ਅਤੇ ਪਿਤਾ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ। ਗੁੱਗਾ ਜੀ ਧਰਮ ਦੇ ਰੱਖਿਅਕ ਸਨ, ਪਰ ਅੱਜ ਸਾਡੇ ਪੰਜਾਬ ਵਿਚ ਲੋਕੀਂ ਹਿੰਦੂ ਅਤੇ ਸਿੱਖ ਧਰਮ ਨੂੰ ਛੱਡ ਕੇ ਦੂਜੇ ਧਰਮਾਂ ਵਿਚ ਜਾ ਰਹੇ ਹਨ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਗੁੱਗਾ ਜੀ ਨੇ ਆਪਣੇ ਸਮੇਂ ਲੋਕਾਂ ਨੂੰ ਧਰਮ ਦੇ ਪ੍ਰਤੀ ਜਾਗਰੂਕ ਕੀਤਾ ਸੀ, ਪਰ ਅਫਸੋਸ ਅੱਜ ਗੁੱਗਾ ਜੀ ਨੂੰ ਮੰਨਣ ਵਾਲ਼ੇ ਲੋਕੀਂ ਹਰ ਸਾਲ ਕਾਰਾਂ ਤਾਂ ਕਰਦੇ ਹਨ, ਪਰ ਉਹ ਸਮੇਂ ਦੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਨਹੀਂ ਕਰਦੇ। ਉਹਨਾਂ ਲਈ ਕਾਰਾ ਕਰਨੀਆਂ ਸਿਰਫ ਇਕ ਕਰਮ ਕਾਂਡ ਬਣ ਕੇ ਰਹਿ ਗਈਆਂ ਹਨ। ਉਹਨਾਂ ਨੂੰ ਇਸ ਤੋਂ ਉਪਰ ਉੱਠ ਕੇ ਗੁੱਗਾ ਜੀ ਦੇ ਆਦਰਸ਼ਾਂ ਤੇ ਚਲਣਾ ਚਾਹੀਦੀ ਹੈ ਅਤੇ ਗੁੱਗਾ ਜੀ ਵਾਂਗ ਹਿੰਦੂ ਧਰਮ ਦੀ ਰੱਖਿਆ ਕਰਨੀ ਚਾਹੀਦੀ ਹੈ। ਧਰਮ ਪਰਿਵਰਤਨ ਦੀ ਸਮੱਸਿਆ ਅੱਜ ਦੇ ਸਮੇਂ ਬਹੁਤ ਵੱਡੀ ਸਮਸਿਆ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਨੂੰ ਰੋਕਣ ਦੇ ਲਈ ਕੰਮ ਕਰਨਾ ਚਾਹੀਦਾ ਹੈ। ਗੁੱਗਾ ਜੀ ਦੀ ਅਸਲੀ ਭਗਤੀ ਇਹ ਹੀ ਹੋਵੇਗੀ।
ਜਤਿੰਦਰ ਵਿਰਦੀ - 9872996542
पीर नहीं वीर थे - सिद्ध वीर गुग्गा जी
गुगा जाहर वीर जी:- सिद्ध वीर गुग्गा जी को अलग-अलग नामों से जाना जाता है, गुग्गा जी को गुग्गा जाहर वीर, गुगा जाहर पीर, सांपों के देवता, गोगा जी चौहान आदि नामों से जाना जाता है। गुग्गा जाहर वीर जी गुरु गोरखनाथ जी के प्रमुख शिष्यों में से एक थे। राजस्थान में 6 सिद्धों को गुग्गा जाहर वीर जी का समकालीन माना जाता है। पूरे उत्तर भारत में आपकी पहचान है। आप जी को मानने वाले लोग हर साल कच्ची और पक्की कारे करते हैं। कच्ची कारे राखी के त्यौहार से पहले शुरू होती हैं, जबकि पक्की कारे राखी के दिन शुरू होती हैं। कारो का मतलब है धर्म का प्रचार करना । कारे करने वालों के समूह में माता रानी का छत्तर, बाबा ब्लॉक नाथ जी की झोली और भगवान भोले शंकर जी का डमरू आदि होता हैं। कारे करने वालों का जीवन बहुत कठिन होता है, वे जमीन पर सोते हैं, नंगे पैर चलते और अपने आसपास के गाँवों में घर-घर जाकर गुग्गा जी की महिमा का प्रचार करते हैं लोग बड़ी श्रद्धा से उन्हें अपने घर बुलाते हैं और उनके लिए चाय और भोजन की व्यवस्था करते हैं। जो लोग गुग्गा जी के भक्तों की सेवा करते हैं, गुग्गा जी भी उन पर अपनी कृपा बनाए रखते हैं।
गुग्गा नोवामी के दिन सेवियों को बनाया जाता है। लोग गुग्गा माड़ी में बड़ी श्रद्धा से गुग्गा जी के नाम पर सेवइयां चढ़ाने आते हैं और अपने परिवार की खुशहाली के लिए प्रार्थना करते हैं। गुग्गा की कई मड़ियाँ या मड़ियाँ हैं, पहली और सबसे बड़ी माड़ी बीकानेर क्षेत्र में हैं और कई गुग्गा भक्तों ने वहाँ से मिट्टी लाकर अन्य स्थानों पर मड़ियाँ बनाई हैं। जिनमें छापर की माड़ी प्रसिद्ध है, औरतोँ गुग्गे जी के गुण गाते हुए मिट्टी निकलने आती रहती हैं।
गुग्गा नवमी के दिन सेविया अवश्य बनानी चाहिए। कई घरों में, ये सेवाएँ पहले हाथों से बनाई जाती थीं। आजकल ज्यादातर लोग इसे मशीनों से भी बनाते हैं, एक हाथ से मशीन को घुमाया जाता है और एक हाथ से दबा कर गूंथा हुआ आटा मशीन में डाला जाता है. नीचे के छेक से तार के रूप में सेवइयां निकलती है। जिसे युक्ति से तोड़ दिया जाता है और तार या चारपाई पर सूखने के लिए डाल दिया जाता है।
गुग्गा जी कौन थे :-
1. गुग्गा जाहर वीर जी देश, धर्म और गाय की रक्षा करने वाले योद्धा और हिंदू लोक देवता हैं।
2. भगवान सोमनाथ मंदिर पर हमला करने वाले महमूद गजनवी जैसे लुटेरों की सेना को मुंहतोड़ जवाब देने वाले थे।
3. आपके बड़े पुत्र सज्जन चैहान ने रेगिस्तान के रास्ते में भटकाकर गजनवी की सेना को समाप्त कर दिया और स्वयं भी उस युद्ध में शहीद हो गये।
4. इस युद्ध में गुग्गा जी के 21 पुत्र, 46 पौत्र और 108 प्रपौत्र शहीद हो गये। दशम पिता साहिब श्री गुरु गोबिंद सिंह जी महाराज ने भी इतना बड़ा बलिदान दिया था।
गुग्गा जाहर वीर जी का जन्म स्थान और माता-पिता:- गुग्गा जाहर वीर जी का जन्म स्थान राजस्थान के चूरू जिले में दत्तखेरा (जयपुर से 250 किमी) में है। आप जी का जन्म विक्रम संवत 1003 (935 ई.) में भादो मास की कृष्ण-नवमी को गुरु गोरख नाथ जी के आशीर्वाद से चौहान वंश के राजपूत राजा जयवर सिंह चौहान के घर और माता बशाल जी की गोद में हुआ था। चौहान वंश में पृथ्वी राज चौहान के बाद गुग्गा जाहर वीर जी सबसे महान राजा हुए। आपके बचपन का नाम गोगो था
गुग्गा जाहर वीर जी का समाधि स्थल :- आप जी का समाधि स्थल आपके जन्म स्थान से लगभग 80 किमी दूर हनुमानगढ़ जिले की नोहर तहसील में गुग्गा माड़ी में है। इसी स्थान पर गुरु गोरखनाथ जी के योग, मंत्र और प्रेरणा से गूगा जाहर वीर जी ने नीले घोड़े के साथ पृथ्वी में जीवित समाधि ले ली।
गौ माता के भक्त गुग्गा जी:- गौ रक्षा के लिए गुग्गा जाहर वीर जी को अपनी बुआ के पुत्र अर्जन व सरजन से युद्ध करना पड़ा। जिसमें अर्जन, सर्जन और दिल्ली का राजा भी मारा गया। अपने भतीजों के मारे जाने पर माता बशाल को बहुत दुख हुआ, जिससे क्रोधित होकर उन्होंने गुग्गा जी को ददवाड़ा छोड़ने के लिए कहा।
अपनी माता की आज्ञा मानकर गुगाजी ने ददवाड़ा छोड़ दिया। भगवान श्री रामचन्द्रजी के आदर्शों पर चलते हुए उन्हीं की तरह आपने भी अपना राज्य त्याग दिया।
पंजाब से नाता:- गुग्गा जाहर वीर जी का पंजाब की धरती से बहुत गहरा नाता है। अपनी माँ द्वारा घर छोड़ने का आदेश देने के बाद गुग्गा जी पंजाब की यात्रा पर आये। वास्तव में, पंजाब के लगभग हर गाँव में गुग्गाजी से जुड़ी एक गुग्गा माड़ी या शिकंडी है। लेकिन पंजाब में दो स्थान, पटियाला (नैन कलां गांव) और बठिंडा को गुग्गा जी का चरण छोह स्थान माना जाता है। यहां गुग्गा जी के ऐतिहासिक मंदिर हैं। प्रत्येक वर्ष गुग्गा नवमी पर दोनों स्थानों पर विशाल मेला लगता है।
पीर नहीं वीर:- गुरु गोरख नाथ जी के प्रमुख शिष्य, भगवान सोमनाथ के भक्त, गाय, देश और धर्म के रक्षक, गुग्गा जाहर वीर जी को आम लोग श्रद्धा से पूजते थे, तब मुगल शासक फिरोज शाह ने मोटेराय के वंशजों को मुसलमान बनाकर, उनसे गुग्गा जाहर वीरजी के मुसलमान होने की अफवाह फैला दी। उस समय से हमारे देश पर मुगलों का शासन था। जिसके कारण आम लोग भी इस अफवाह को सच मानकर गुग्गा जी को वीर के स्थान पर पीर कहने लगे। मुस्लिम शशक ने एक और अफवाह फैलाई कि गुग्गा ज़हर वीर जी ने बठिंडा जाकर कलमा पढ़ना सीखा है ताकि वह धरती में समा जाएं। यह सब झूठ है। गुग्गा जी ने यह ज्ञान अपने गुरु गुरु गोरख नाथ जी से प्राप्त किया था।
गुग्गा जाहर वीर जी दा मेला:- सावन माह के शुक्ल पक्ष की पूर्णिमा (राखी का दिन) से भादो माह के शुक्ल पक्ष की पूर्णिमा तक एक माह का मेला (लखी मेला) लगता है। यह मेला दो भागों में लगता है, पहले 15 दिन उत्तर प्रदेश, बिहार, हिमाचल प्रदेश और आखिरी 15 दिन पंजाब, हरियाणा, दिल्ली आदि से संगत आती है। गुग्गा जाहर वीरजी की भक्ति की मान्यता यह है कि जब सांप से काटे हुए व्यक्ति को गोगाजी की माड़ी (मंदिर) में ले जाया जाता है, तो वह व्यक्ति सांप के जहर से मुक्त हो जाता है।
सरकार की निराशाजनक भूमिका:- बड़े दुःख की बात है कि पंजाब कि किसी भी सरकार ने इन हिन्दू योद्धाओं के लिए कभी भी किसी कल्याणकारी नीति पर विचार तक नहीं किया। ना ही उनका कोई संगठन है. पंजाब में इस महान योद्धा और हिंदू लोक देवता का जीवन हमारे बच्चों को स्कूलों में क्यों नहीं पढ़ाया जाता है? जबकि पंजाब के गांव-गांव में गुग्गा जी के भक्त हैं।
समय की मांग:- आज के समय में पंजाब के लोग गुग्गा जाहर वीर जी को भूलते जा रहे हैं। वे उन्हें वीर की जगह पीर बुलाने लगे हैं. हमें गुग्गा जी की तरह माता-पिता की आज्ञा का पालन करना चाहिए। गुग्गा जी धर्म रक्षक थे, लेकिन आज हमारे पंजाब में लोग हिंदू धर्म और सिख धर्म छोड़कर दूसरे धर्मों में जा रहे हैं, जो चिंता का विषय है। गुग्गा जी ने अपने समय में लोगों को धर्म के प्रति जागरूक किया था, लेकिन दुर्भाग्य से आज गुग्गा जी को मानने वाले लोग हर साल कारे तो करते हैं, लेकिन वह समस्याओं के बारे में लोगों को जागरूक नहीं करते हैं। उनके लिए ये केवल एक कर्म कांड बनकर रह गया है। उन्हें इससे ऊपर उठकर गुग्गा जी के आदर्शों पर चलना चाहिए और गुग्गा जी की तरह हिंदू धर्म की रक्षा करनी चाहिए। धर्म परिवर्तन की समस्या आज बहुत बड़ी समस्या है। इसे रोकने के लिए हम सभी को मिलकर काम करना होगा।' यही गुग्गा जी की सच्ची भक्ति होगी।
जतिंदर विर्दी - 9872996542
Post a Comment